top of page
Search

ਇਹ ਸ਼ੋਂਕ ਕਿੱਥੋਂ ਪਿਆ?

Nov 8, 2019
1 min read

ਇੱਕ ਛੋਟੀ ਜਿਹੀ ਬੱਚੀ ਕਿਸੇ ਰਿਪੋਰਟਰ ਦੇ ਸਾਹਮਣੇ ਗਾ ਰਹੀ ਸੀ। ਓਹਦੀ ਆਵਾਜ਼ ਐਨੀਕ ਪਿਆਰੀ ਸੀ ਕੇ ਦਿਲ ਭਰ ਆਇਆ। ਗਾਣਾ ਖਤਮ ਹੋਣ ਤੇ ਰਿਪੋਰਟਰ ਨੇ ਪੁੱਛਿਆ ਕਿ ਗਾਉਣ ਦਾ ਸ਼ੌਂਕ ਕਦੋਂ ਤੋਂ ਪਿਆ? ਓਹਦਾ ਸਵਾਲ ਸੁਣਕੇ ਮੈਨੂੰ ਇਹ ਫੁਰਿਆ। ਇਹ ਸ਼ੌਕ ਕਦੋਂ ਤੋਂ ਪਿਆ? ਕਿਸ ਤੋਂ ਪਿਆ? ਪਹਿਲਾਂ ਤਾਂ ਮੈਨੂੰ ਇਹ ਪਸੰਦ ਨਹੀਂ ਕਿ ਤੁਸੀਂ ਇਹਨੂੰ ਸ਼ੌਂਕ ਕਿਹਾ। ਪੱਥਰਾਂ ਚੋਂ ਮੂਰਤਾਂ ਮੜ੍ਹਨ ਦਾ ਸ਼ੋਂਕ ਸਾਜ਼ਾਂ ਚੋਂ ਅਵਾਜ਼ਾਂ ਘੜਨ ਦਾ ਸ਼ੋਂਕ ਅਦਾਕਾਰੀ ਦਾ ਸ਼ੌਕ ਚਿੱਤਰਕਾਰੀ ਦਾ ਸ਼ੌਂਕ ਗਾਉਣ ਦਾ ਸ਼ੋਂਕ ਲਿਖਣ ਦਾ ਸ਼ੌਂਕ ਇਹ ਸ਼ੋਂਕ ਨਹੀਂ ਹੁੰਦੇ ਇਹ ਤਾਂ ਨਿਹਮਤਾਂ ਹੁੰਦੀਆਂ ਨੇ ਰੱਬ ਦੀਆਂ ਜੋ ਮੰਗਿਆਂ ਨਹੀਂ ਮਿਲਦੀਆਂ ਲਭਿਆਂ ਨਹੀਂ ਮਿਲਦੀਆਂ ਸਿੱਖਿਆਂ ਨਹੀਂ ਖਿਲਦੀਆਂ ਇਹ ਤਾਂ ਕਲਾ ਚੋਂ ਕਰਤਾਰ ਦੀਆਂ ਗੱਲਾਂ ਹੁੰਦੀਆਂ ਨੇ ਦਿਲ ਦੀਆਂ। ਆਂਦਰਾਂ ਚੋਂ ਫੁੱਟਦੀਆਂ ਨਦੀਆਂ ਹੁੰਦੀਆਂ ਨੇ ਨਦੀਆਂ ਕਦੇ ਸ਼ੋਂਕ ਨਾਲ ਨਹੀਂ ਵਹਿੰਦੀਆਂ ਵਹਿਣਾ ਤਾਂ ਇਹਨਾਂ ਦਾ ਸੁਭਾਅ ਹੁੰਦੈ ਰਾਗ ਸਿੱਖਣਾ ਸਾਜ਼ ਸਿੱਖਣਾ ਸ਼ੋਂਕ ਜਰੂਰ ਹੋ ਸਕਦੇ ਨੇ ਪਰ ਭਰੇ ਹੋਏ ਦਿਲ ਨਾਲ ਹੀ ਗਾ ਹੁੰਦੈ ਬਿਰਹਾ ਤੋਂ ਬਿਨਾ ਕਿੱਥੇ ਵਜਾ ਹੁੰਦੈ। - ਸਰਬ ਗਿੱਲ

 
 
 

Recent Posts

See All

Comments


bottom of page