No one is coming man. No one.
ਹੌਲੀਵੁਡ ਸੜਕ ਦੇ ਬੱਸ ਸਟੋਪ ਤੇ ਇਹ ਰੱਬ ਦਾ ਬੰਦਾ ਮਿਲਿਆ। ਹਾਲ ਪੁੱਛਣ ਦੀ ਹਿੰਮਤ ਨਾ ਕਰ ਸਕਿਆ ਮੈਂ। ਸ਼ਾਇਦ ਮੇਰਾ ਰੋਣਾ ਨਿਕਲ ਜਾਂਦਾ। ਇਸੇ ਤਰਾਂ ਕੁਝ ਸਮਾਂ ਬਿਨਾ ਹਿੱਲੇ ਬੈਠਾ ਰਿਹਾ ਤੇ ਮੈਂ ਇਸਨੂੰ ਦੇਖਦਾ ਰਿਹਾ। ਮਨ ਵਿਚ ਇਹ ਵੀ ਚੱਲ ਰਿਹਾ ਸੀ ਕਿਤੇ ਇਸਨੂੰ ਪਤਾ ਨਾ ਲੱਗ ਜਾਵੇ ਮੈਂ ਇਸਨੂੰ ਦੇਖ ਰਿਹਾ ਹਾਂ। ਆਪਣੇ ਆਪਤੇ ਬਹੁਤ ਘਿਣਾ ਆਈ ਜਦ ਖਿਆਲ ਆਇਆ ਕੇ ਮੈਂ ਫੋਟੋ ਖਿੱਚ ਲਵਾਂ ਪਰ ਇਸ ਪਲ ਵਿਚ ਜ਼ਿੰਦਗੀ ਐਨੀ ਭਰੀ ਹੋਈ ਸੀ ਕਿ ਮੈਂ ਲਾਲਚ ਕਰ ਗਿਆ।
ਜਦੋਂ ਰੱਬ ਨੂੰ ਕੋਸਣ ਦੀ ਗਲਤੀ ਕਰਦੇ ਆਂ ਤਾਂ ਅਕਲ ਟਿਕਾਣੇ ਵੀ ਲਿਆ ਦਿੰਦੈ ਜਲਦੀ। ਪਰ ਸ਼ੁਕਰਾਨਾ ਮਾਲਕ ਦਾ ਕੇ ਬੱਚਿਆਂ ਵਾਂਗੂ ਪਿਆਰ ਨਾਲ ਸਮਝਾ ਦਿੰਦੈ। ਬਹੁਤ ਵਾਰ ਨਾ ਸ਼ੁਕਰੇ ਵੀ ਹੋ ਜਾਨੇ ਆਂ।
ਕਈ ਵਾਰ ਸੁਜਾਖਿਆਂ ਨੂੰ ਅੱਖਾਂ ਦਾ ਮੁੱਲ ਸਮਝਾਉਣ ਲਈ ਸੂਰਦਾਸ ਨੂੰ ਕੀਮਤ ਚੁਕਾਉਣੀ ਪੈਂਦੀ ਹੈ।
ਮੇਰਾ ਪੈਰ ਸੜਕ ਤੇ ਘਿਸ ਗਿਆ ਥੋੜਾ ਤੇ ਅਵਾਜ਼ ਸੁਣਕੇ ਇਸਨੇ ਝੱਟ ਮੈਨੂੰ ਪੁੱਛਿਆ " do you see the bus coming?
ਮੈਂ ਆਖਿਆ " no one is coming man. No one. "
ਇਸ ਤਸਵੀਰ ਨੂੰ ਦੇਖਕੇ ਹੇਠ ਲਿਖਿਆ ਖਿਆਲ ਆਇਆ। ਹੋ ਸਕਦਾ ਏ ਕੇ ਇਹ ਮੇਰੇ ਖਿਆਲ ਨਾਲ ਸਹਿਮਤ ਨਾ ਹੋਵੇ ਪਰ ਮੈਨੂੰ ਭਰੋਸਾ ਹੈ ਅਸਹਿਮਤ ਵੀ ਨਹੀਂ ਹੋਣਾ। ਬਾਕੀ ਰੱਬ ਰਾਖਾ।
they say no one has seen the creator and i have seen no one, let alone the creator.
they say close your eyes and feel him the ones who can see, cant see you
i don't need to close my eyes yet i cant feel you●
~ਸਰਬ ਗਿੱਲ




Comments