top of page

This is Arundhati Roy's second novel, The Ministry of Utmost Happiness translated in Punjabi by Daljit Ami as Darbar-I-Khushiyan (ਦਰਬਾਰਿ-ਖ਼ੁਸ਼ੀਆਂ ਬੇਪਨਾਹ). The novel knits Kashmir and Bastar, Protest and Intelligence, Queer and Straight, Hate and Empathy, Intimate and International from a graveyard in Old Delhi. 

ਅਰੁੰਧਤੀ ਰਾਏ ਦਾ ਨਾਵਲ, ਦਰਬਾਰਿ-ਖ਼ੁਸ਼ੀਆਂ ਬੇਪਨਾਹ ਪੁਰਾਣੀ ਦਿੱਲੀ ਦੀਆਂ ਤੰਗ ਗਲੀਆਂ ਵਿੱਚੋਂ ਹੁੰਦਾ ਹੋਇਆ ਨਵੇਂ ਉਸਰਦੇ ਮਹਾਂਨਗਰ ਦੀ ਤਫ਼ਸੀਲ ਪੇਸ਼ ਕਰਦਾ ਹੈ। ਇਸ ਦਾ ਘੇਰਾ ਕਸ਼ਮੀਰ ਤੋਂ ਬਸਤਰ ਤੱਕ ਫੈਲ ਜਾਂਦਾ ਹੈ। ਇਸ ਦੇ ਕਿਰਦਾਰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵਿਚਰਦੇ ਹੋਏ ਆਪਣੇ ਦੁਆਲੇ ਦੇ ਸੰਸਾਰ ਨਾਲ ਮਸ਼ਗੂਲ ਹਨ। ਉਨ੍ਹਾਂ ਦੀ ਜ਼ਿੰਦਗੀ ਦੇ ਸਫ਼ਰ ਇੱਕ-ਦੂਜੇ ਦੇ ਰਾਹਾਂ ਵਿੱਚੋਂ ਗੁਜ਼ਰਦੇ ਹਨ। ਉਹ ਸਬੱਬੀਂ ਮਿਲਦੇ ਹਨ, ਮਿੱਥ ਕੇ ਮਿਲਦੇ ਹਨ ਅਤੇ ਮੌਜੂਦਾ ਦੌਰ ਦੀਆਂ ਪੇਚੀਦਾ ਪਰਤਾਂ ਖੋਲ੍ਹਦੇ ਹਨ। ਆਫ਼ਤਾਬ ਵਜੋਂ ਪੈਦਾ ਹੋਈ ਅੰਜੁਮ ਆਪਣੇ ਮਾਪਿਆਂ ਦੇ ਘਰ ਤੋਂ ਬਾਅਦ ਆਪਣੀ ਪਸੰਦ ਦੀ ਖ਼ਵਾਬਗਾਹ ਛੱਡ ਕੇ ਖੰਡਰ ਹੋਏ ਕਬਰਸਤਾਨ ਦੀਆਂ ਕਬਰਾਂ ਵਿੱਚ ਆਪਣਾ ਕਾਲੀਨ ਵਿਛਾ ਲੈਂਦੀ ਹੈ। ਇਹ ਕਾਲੀਨ ਬੇਦਿਲਾਸਿਆਂ ਦਾ ਦਿਲਾਸਾ ਬਣਦਾ ਹੈ ਅਤੇ ਵਸੇਬ ਦੇ ਦਿਲੋ-ਦਿਮਾਗ਼ ਦੀ ਥਾਹ ਪਾਉਂਦਾ ਹੋਇਆ ਜੰਨਤ ਅਤੇ ਜਹੱਨੁਮ ਵਿਚਕਾਰ ਗ਼ੈਰ-ਕਾਨੂੰਨੀ ਬੂਹਾ ਖੁੱਲ੍ਹਾ ਰੱਖਦਾ ਹੈ।

Pages: 528

Publication: Tadbir Parkashan 2019, ਤਦਬੀਰ ਪ੍ਰਕਾਸ਼ਨ

 

The Ministry of Utmost Happiness (ਦਰਬਾਰਿ-ਖ਼ੁਸ਼ੀਆਂ ਬੇਪਨਾਹ)

$20.00Price
Quantity
    bottom of page